ਖਾਲਸਾ ਪੰਥ ਦੇ 300 ਸੌ ਸਾਲਾ ਸਿਰਜਨ ਦਿਵਸ ਦੇ ਮੌਕੇ ਤੇ 14 ਅਪ੍ਰੈਲ 1999 ਨੂੰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ , ਅਖੰਡ ਕੀਰਤਨੀ ਜਥਾ (ਰਜਿ.) ਵੱਲੋਂ ਆਤਮ ਰੰਗ ਰਸਾਲਾ ਜਾਰੀ ਕੀਤਾ ਗਿਆ | ਇਹ ਰਸਾਲਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਸੰਗੀ ਸਾਥੀਆਂ ਨੇ ਜਾਰੀ ਕੀਤਾ |ਫੋਟੋ ਵਿੱਚ ਰਸਾਲੇ ਨੂੰ ਜਾਰੀ ਕਰਦੇ ਹੋਇ ਭਾਈ ਹਰਚਰਣ ਸਿੰਘ ਜੀ , ਚੰਡੀਗੜ੍ਹ, ਭਾਈ ਬੇਅੰਤ ਸਿੰਘ ਜੀ ਦਿੱਲੀ, ਪ੍ਰਿੰਸੀਪਲ ਗੁਰਮੁਖ ਸਿੰਘ ਜੀ ਪਟਿਆਲਾ, ਭਾਈ ਸਤਨਾਮ ਸਿੰਘ ਜੀ ਚੰਡੀਗੜ੍ਹ ਭਾਈ ਮਹੇਰ ਸਿੰਘ ਜੀ ਦਿੱਲੀ, ਭਾਈ ਕੁਲਵੰਤ ਸਿੰਘ ਜੀ ਕਾਕੀ ਪਿੰਡ ਨੇ ਜਾਰੀ ਕੀਤਾ | ਅੱਜ ਇਸ ਰਸਾਲੇ ਨੂੰ ਚਲਦੀਆਂ 23 ਸਾਲ ਪੂਰੇ ਹੋ ਗਏ ਹਨ | ਇਹ ਰਸਾਲਾ ਪਿਛਲੇ 23 ਸਾਲਾਂ ਤੋਂ ਨਿਰੰਤਰ ਅਖੰਡ ਕੀਰਤਨੀ ਜੱਥਾ ਤੇ ਪੰਥ ਦੀ ਸੇਵਾ ਕਰ ਰਿਹਾ ਹੈ ਅਤੇ ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਦਰਸਾਏ ਮਾਰਗ ਤੇ ਚਲਦਾ ਹੋਇਆ , ਅਖੰਡ ਕੀਰਤਨੀ ਜੱਥੇ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਲਈ ਕਾਰਜਸ਼ੀਲ ਹੈ ਤੇ ਸੰਗਤਾਂ ਵਲੋਂ ਇਸ ਰਸਾਲੇ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ |

ਆਤਮ ਰੰਗ ਮੈਗਜ਼ੀਨ ਜੋ ਕਿ 1999 ਤੋਂ ਨਿਰੰਤਰ ਸੰਗਤਾਂ ਦੇ ਪਾਵਨ ਹੱਥਾਂ ਵਿਚ ਅੱਜ ਤੱਕ ਪੁਹੰਚ ਰਿਹਾ ਹੈ | ਇਸ ਮੈਗਜ਼ੀਨ ਦੀ ਆਪਣੀ ਹੀ ਦੈਣ ਹੈ | ਇਸ ਵਿਚ ਵੱਡੇ-ਵੱਡੇ ਵਿਦਵਾਨਾਂ, ਗੁਣੀ ਗਿਆਨੀਆਂ , ਤਜਰਬੇਕਾਰ ਲਿਖਾਰੀਆਂ ਅਤੇ ਗੁਰਮਤਿ ਦੇ ਖੋਜੀਆਂ ਦੀਆਂ ਰਚਨਾਵਾਂ ਦਿੱਤੀਆਂ ਜਾਂਦੀਆਂ ਹਨ ਤੇ ਇਸ ਦੇ ਨਾਲ-ਨਾਲ ਅਖੰਡ ਕੀਰਤਨੀ ਜੱਥੇ ਦੇ ਸਾਰੇ ਪ੍ਰੋਗਰਾਮ ਅਤੇ ਅਖੰਡ ਕੀਰਤਨੀ ਜੱਥੇ ਦੀਆਂ ਗਤੀਵਿਧੀਆਂ ਬਾਰੇ ਸੰਗਤਾਂ ਨੂੰ ਗਾਹੇ-ਬਗਾਹੇ ਜਾਣੂ ਕਰਵਾਇਆ ਜਾਂਦਾ ਹੈ | ਇਹ ਮੈਗਜ਼ੀਨ ਇੰਨਾ ਹਰਮਨ ਪਿਆਰਾ ਹੋ ਗਿਆ ਹੈ ਕਿ ਇਸ ਦੀ ਡਿਮਾਂਡ ਦਿਨੋਂ ਦਿਨ ਵੱਧ ਰਹੀ ਹੈ |