ਖਾਲਸਾ ਪੰਥ ਦੇ 300 ਸੌ ਸਾਲਾ ਸਿਰਜਨ ਦਿਵਸ ਦੇ ਮੌਕੇ ਤੇ 14 ਅਪ੍ਰੈਲ 1999 ਨੂੰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ , ਅਖੰਡ ਕੀਰਤਨੀ ਜਥਾ (ਰਜਿ.) ਵੱਲੋਂ ਆਤਮ ਰੰਗ ਰਸਾਲਾ ਜਾਰੀ ਕੀਤਾ ਗਿਆ | ਇਹ ਰਸਾਲਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਸੰਗੀ ਸਾਥੀਆਂ ਨੇ ਜਾਰੀ ਕੀਤਾ |ਫੋਟੋ ਵਿੱਚ ਰਸਾਲੇ ਨੂੰ ਜਾਰੀ ਕਰਦੇ ਹੋਇ ਭਾਈ ਹਰਚਰਣ ਸਿੰਘ ਜੀ , ਚੰਡੀਗੜ੍ਹ, ਭਾਈ ਬੇਅੰਤ ਸਿੰਘ ਜੀ ਦਿੱਲੀ, ਪ੍ਰਿੰਸੀਪਲ ਗੁਰਮੁਖ ਸਿੰਘ ਜੀ ਪਟਿਆਲਾ, ਭਾਈ ਸਤਨਾਮ ਸਿੰਘ ਜੀ ਚੰਡੀਗੜ੍ਹ ਭਾਈ ਮਹੇਰ ਸਿੰਘ ਜੀ ਦਿੱਲੀ, ਭਾਈ ਕੁਲਵੰਤ ਸਿੰਘ ਜੀ ਕਾਕੀ ਪਿੰਡ ਨੇ ਜਾਰੀ ਕੀਤਾ | ਅੱਜ ਇਸ ਰਸਾਲੇ ਨੂੰ ਚਲਦੀਆਂ 23 ਸਾਲ ਪੂਰੇ ਹੋ ਗਏ ਹਨ | ਇਹ ਰਸਾਲਾ ਪਿਛਲੇ 23 ਸਾਲਾਂ ਤੋਂ ਨਿਰੰਤਰ ਅਖੰਡ ਕੀਰਤਨੀ ਜੱਥਾ ਤੇ ਪੰਥ ਦੀ ਸੇਵਾ ਕਰ ਰਿਹਾ ਹੈ ਅਤੇ ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਦਰਸਾਏ ਮਾਰਗ ਤੇ ਚਲਦਾ ਹੋਇਆ , ਅਖੰਡ ਕੀਰਤਨੀ ਜੱਥੇ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਲਈ ਕਾਰਜਸ਼ੀਲ ਹੈ ਤੇ ਸੰਗਤਾਂ ਵਲੋਂ ਇਸ ਰਸਾਲੇ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ |
(Founder)
ਮਹਾਨ ਆਜਾਦੀ ਘੁਲਾਟੀਏ ਗੁਰਪੁਰਵਾਸੀ ਭਾਈ ਸਾਹਿਬ ਰਣਧੀਰ ਸਿੰਘ ਜੀ ਜੋ 20ਵੀ ਸਦੀ ਦੀ ਅਨੁਪਮ ਸ਼ਖ਼ਸੀਅਤ ਸਨ , ਜਿਨ੍ਹਾਂ ਨੂੰ ਪੰਥ ਵੱਲੋਂ ਸੋਨੇ ਦੀ ਚਿੜੀ ਕਹਿ ਕੇ ਸਨਮਾਨਿਆ ਗਿਆ ਹੈ | ਆਪ ਜੀ ਅਟੁੱਟ ਨਾਮ ਅਭਿਆਸੀ , ਗੁਰਬਾਣੀ ਕੀਰਤਨ ਦੇ ਧਨੀ , ਕੱਥਨੀ ਦੇ ਸੂਰੇ , ਰਹਿਤ ਰਹਿਣੀ ਦੇ ਪੂਰੇ ਅਤੇ ਗੁਰਮਤਿ ਗੁਹਜ ਰਮਜ਼ਾਂ ਦੇ ਅਦੁੱਤੀ ਵਿਆਖਿਆਕਾਰ ਸਨ | ਆਪ ਜੀ ਆਪਣੇ ਪਿੱਛੇ ਅਗੰਮੀ ਗੁਰਬਾਣੀ ਦੀ ਲਹਿਰ , ਅਖੰਡ ਕੀਰਤਨੀ ਜੱਥੇ ਦੇ ਰੂਪ ਵਿੱਚ ਛੱਡ ਗਏ ਹਨ |
(1999 to 2007)
(2007-2021)
(2021 to till)